ਮਿਸ਼ਨ ਸਮਰੱਥ 4.0: ਮੁਲਾਂਕਣ (Assessment) ਸ਼ਡਿਊਲ ਅਤੇ ਗਰੁੱਪਿੰਗ ਹਦਾਇਤਾਂ
ਮਿਸ਼ਨ ਸਮਰੱਥ 4.0 ਦੇ ਸਹੀ ਢੰਗ ਨਾਲ ਲਾਗੂ ਕਰਨ ਲਈ, ਵਿਦਿਆਰਥੀਆਂ ਦੇ ਸਿੱਖਣ-ਪੱਧਰ ਦੀ ਜਾਂਚ ਕਰਨ ਵਾਸਤੇ ਮੁਲਾਂਕਣ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ । ਮੁਲਾਂਕਣ ਦਾ ਡਾਟਾ ਈ-ਪੰਜਾਬ ਸਟਾਫ ਲੌਗਇਨ ਐਪ (E-Punjab staff login app) ‘ਤੇ ਅਪਲੋਡ ਕੀਤਾ ਜਾਣਾ ਲਾਜ਼ਮੀ ਹੈ ।
Contents
ਮੁਲਾਂਕਣ ਸਮਾਂ-ਸਾਰਣੀ (Assessment Schedule)
| ਮੁਲਾਂਕਣ ਦੀ ਕਿਸਮ | ਮੁਲਾਂਕਣ ਕਰਨ ਅਤੇ ਅਪਲੋਡ ਕਰਨ ਦਾ ਸਮਾਂ |
|---|---|
| ਬੇਸਲਾਈਨ ਮੁਲਾਂਕਣ | 02-04-2026 ਤੋਂ 09-04-2026 ਤੱਕ |
| ਮਿਡ-ਲਾਈਨ ਮੁਲਾਂਕਣ | 02-05-2026 ਤੋਂ 06-05-2026 ਤੱਕ |
| ਅੰਤਿਮ ਮੁਲਾਂਕਣ | 08-07-2026 ਤੋਂ 10-07-2026 ਤੱਕ |
ਨੋਟ: ਮੁਲਾਂਕਣ ਤੋਂ ਬਾਅਦ ਵੱਖ-ਵੱਖ ਅਧਿਕਾਰੀਆਂ ਵੱਲੋਂ ਸੁਤੰਤਰ ਜਾਂਚ (Independent testing) ਵੀ ਕੀਤੀ ਜਾਵੇਗੀ ।
ਵਿਦਿਆਰਥੀਆਂ ਦੀ ਗਰੁੱਪਿੰਗ ਕਿਵੇਂ ਕਰੀਏ?
ਬੇਸਲਾਈਨ ਮੁਲਾਂਕਣ ਦੇ ਆਧਾਰ ‘ਤੇ ਬੱਚਿਆਂ ਦੇ ਵੱਖ-ਵੱਖ ਗਰੁੱਪ ਬਣਾਏ ਜਾਣਗੇ :
- ਇਹ ਗਰੁੱਪਿੰਗ ਜਮਾਤ ਆਧਾਰਿਤ ਨਾ ਹੋ ਕੇ ਸਿੱਖਣ-ਪੱਧਰ (Level) ਆਧਾਰਿਤ ਹੋਵੇਗੀ ।
- ਪੰਜਾਬੀ ਵਿਸ਼ੇ ਲਈ ਲੈਵਲ-1, ਲੈਵਲ-2 ਅਤੇ ਲੈਵਲ-3 ਦੇ ਤਿੰਨ ਗਰੁੱਪ ਬਣਾਏ ਜਾਣਗੇ। ਆਮ ਤੌਰ ‘ਤੇ ਜੋ ਬੱਚੇ ਪੰਜਾਬੀ ਵਿੱਚ ਲੈਵਲ-1 ‘ਤੇ ਹੁੰਦੇ ਹਨ, ਉਹ ਗਣਿਤ ਵਿੱਚ ਵੀ ਲੈਵਲ-1 ‘ਤੇ ਹੀ ਹੁੰਦੇ ਹਨ ।
- ਅੰਗਰੇਜ਼ੀ ਦੀ ਗਰੁੱਪਿੰਗ ਅੰਗਰੇਜ਼ੀ ਦੇ ਸਿੱਖਣ-ਪੱਧਰ ਦੇ ਆਧਾਰ ‘ਤੇ ਵੱਖਰੀ ਹੋਵੇਗੀ ।
- ਕੋਸ਼ਿਸ਼ ਕੀਤੀ ਜਾਵੇ ਕਿ ਇੱਕ ਗਰੁੱਪ ਵਿੱਚ ਵਿਦਿਆਰਥੀਆਂ ਦੀ ਗਿਣਤੀ 30-35 ਤੋਂ ਵੱਧ ਨਾ ਹੋਵੇ । ਜੇਕਰ ਗਿਣਤੀ ਜ਼ਿਆਦਾ ਹੋਵੇ, ਤਾਂ ਸਕੂਲ ਮੁਖੀ ਆਪਣੀ ਸਹੂਲਤ ਅਨੁਸਾਰ ਜਮਾਤ ਲੈਵਲ ‘ਤੇ ਗਰੁੱਪਿੰਗ ਕਰ ਸਕਦੇ ਹਨ ।
ਜੁਲਾਈ 2026 ਵਿੱਚ ਹੋਣ ਵਾਲੇ ਬਾਈ-ਮੰਥਲੀ (Bi-Monthly) ਟੈਸਟਾਂ ਵਿੱਚ ਵੀ ਪ੍ਰਸ਼ਨ ਮਿਸ਼ਨ ਸਮਰੱਥ ਦੇ ਸਿਲੇਬਸ ਵਿੱਚੋਂ ਹੀ ਪੁੱਛੇ ਜਾਣਗੇ ।