ਮਿਸ਼ਨ ਸਮਰੱਥ 4.0 ਦੇ ਟੀਚੇ ਅਤੇ ਵਿਦਿਆਰਥੀਆਂ ਦੇ ਸਿੱਖਣ-ਪੱਧਰ (Levels)

11 Views
2 Min Read
2 Min Read
इस पाठ को हिंदी में सुनें

ਮਿਸ਼ਨ ਸਮਰੱਥ 4.0: ਜਮਾਤ ਤੀਜੀ ਤੋਂ ਅੱਠਵੀਂ ਲਈ ਟੀਚੇ ਅਤੇ ਸਿੱਖਣ-ਪੱਧਰ

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਬੁਨਿਆਦੀ ਕੁਸ਼ਲਤਾਵਾਂ ਨੂੰ ਮਜ਼ਬੂਤ ਕਰਨ ਲਈ ਮਿਸ਼ਨ ਸਮਰੱਥ 4.0 ਸ਼ੁਰੂ ਕੀਤਾ ਗਿਆ ਹੈ। ਮਾਰਚ ਮਹੀਨੇ ਵਿੱਚ ਅਧਿਆਪਕਾਂ ਦੀਆਂ ਟ੍ਰੇਨਿੰਗਾਂ ਮੁਕੰਮਲ ਹੋਣ ਤੋਂ ਬਾਅਦ, ਹੁਣ ਇਸ ਮਿਸ਼ਨ ਨੂੰ ਜਮਾਤ ਤੀਜੀ ਤੋਂ ਅੱਠਵੀਂ ਤੱਕ Teaching at Right Level (TaRL) ਪੱਧਤੀ ਅਨੁਸਾਰ ਲਾਗੂ ਕੀਤਾ ਜਾ ਰਿਹਾ ਹੈ ।

ਵਿਸ਼ਾ-ਵਾਰ ਮੁੱਖ ਟੀਚੇ

  • ਪੰਜਾਬੀ ਅਤੇ ਅੰਗਰੇਜ਼ੀ: ਜਮਾਤ 3 ਤੋਂ 8 ਦੇ ਸਾਰੇ ਬੱਚੇ ਸਮਝ ਆਧਾਰਿਤ ਕਹਾਣੀ ਪੜ੍ਹ ਸਕਣ ਅਤੇ ਦਿੱਤੇ ਗਏ ਸ਼ਬਦਾਂ/ਚਿੱਤਰਾਂ ਦੇ ਆਧਾਰ ‘ਤੇ ਵਾਕ ਲਿਖ ਸਕਣ।
  • ਗਣਿਤ: ਬੱਚੇ ਮੂਲ ਸ਼ਾਬਦਿਕ ਸਵਾਲ (ਜੋੜ, ਘਟਾਓ, ਗੁਣਾ, ਭਾਗ) ਹੱਲ ਕਰ ਸਕਣ ਅਤੇ ਭਿੰਨਾਂ ਦੀ ਪਛਾਣ ਤੇ ਤੁਲਨਾ ਕਰ ਸਕਣ।

ਵਿਦਿਆਰਥੀਆਂ ਦੇ ਸਿੱਖਣ-ਪੱਧਰ (Learning Levels)

ਵਿਦਿਆਰਥੀਆਂ ਦਾ ਮੁਲਾਂਕਣ ਕਰਨ ਲਈ ਵਿਭਾਗ ਵੱਲੋਂ ਹੇਠ ਲਿਖੇ ਪੱਧਰ (Levels) ਨਿਰਧਾਰਿਤ ਕੀਤੇ ਗਏ ਹਨ :

ਪ੍ਰਾਇਮਰੀ ਜਮਾਤਾਂ (3 ਤੋਂ 5) ਲਈ ਪੱਧਰ:

  • ਪੰਜਾਬੀ: ਲੈਵਲ-1 (ਆਰੰਭਕ, ਅੱਖਰ, ਸ਼ਬਦ), ਲੈਵਲ-2 (ਪੈਰਾ ਅਤੇ ਕਹਾਣੀ), ਲੈਵਲ-3 (ਐਡਵਾਂਸ ਕਹਾਣੀ, ਸਮਝ ਆਧਾਰਿਤ ਕਹਾਣੀ) ।
  • ਗਣਿਤ: ਲੈਵਲ-1 (ਅੰਕ ਅਤੇ ਸੰਖਿਆ ਪਛਾਣ 10-99), ਲੈਵਲ-2 (ਘਟਾਓ ਅਤੇ ਭਾਗ), ਲੈਵਲ-3 (ਮਿਸ਼ਰਿਤ ਸ਼ਾਬਦਿਕ ਸਵਾਲ ਅਤੇ ਭਿੰਨਾਂ)।
  • ਅੰਗਰੇਜ਼ੀ: ਲੈਵਲ-1 (ਆਰੰਭਕ, ਅੱਖਰ, ਸ਼ਬਦ), ਲੈਵਲ-2 (ਪੈਰਾ, ਕਹਾਣੀ ਅਤੇ ਸਮਝ ਆਧਾਰਿਤ ਕਹਾਣੀ) ।

ਅੱਪਰ-ਪ੍ਰਾਇਮਰੀ ਜਮਾਤਾਂ (6 ਤੋਂ 8) ਲਈ ਪੱਧਰ:

  • ਪੰਜਾਬੀ: ਲੈਵਲ-1 (ਆਰੰਭਕ, ਅੱਖਰ, ਸ਼ਬਦ), ਲੈਵਲ-2 (ਪੈਰਾ ਅਤੇ ਕਹਾਣੀ), ਲੈਵਲ-3 (ਸਮਝ ਆਧਾਰਿਤ ਕਹਾਣੀ) ।
  • ਗਣਿਤ: ਲੈਵਲ-1 (ਅੰਕ/ਸੰਖਿਆ ਪਛਾਣ), ਲੈਵਲ-2 (ਘਟਾਓ ਅਤੇ ਭਾਗ), ਲੈਵਲ-3 (ਮਿਸ਼ਰਿਤ ਸ਼ਾਬਦਿਕ ਸਵਾਲ ਅਤੇ ਭਿੰਨਾਂ) ।
  • ਅੰਗਰੇਜ਼ੀ: ਲੈਵਲ-1 (ਆਰੰਭਕ, ਅੱਖਰ, ਸ਼ਬਦ), ਲੈਵਲ-2 (ਪੈਰਾ, ਕਹਾਣੀ ਅਤੇ ਸਮਝ ਆਧਾਰਿਤ ਕਹਾਣੀ) ।

ਨੋਟ: ਪੰਜਾਬੀ ਵਿਸ਼ੇ ਵਿੱਚ ਪੜ੍ਹਨ ਅਤੇ ਲਿਖਣ ਦੋਵੇਂ ਕੁਸ਼ਲਤਾਵਾਂ ਦਾ ਮੁਲਾਂਕਣ ਕੀਤਾ ਜਾਵੇਗਾ, ਪਰ ਗਰੁੱਪਿੰਗ ਕੇਵਲ ਪੜ੍ਹਨ ਦੇ ਪੱਧਰ ‘ਤੇ ਹੀ ਹੋਵੇਗੀ ।

Share This Article
Leave a Comment

Leave a Reply

Your email address will not be published. Required fields are marked *