ਮਿਸ਼ਨ ਸਮਰੱਥ 4.0: ਪ੍ਰਾਇਮਰੀ ਅਤੇ ਅੱਪਰ-ਪ੍ਰਾਇਮਰੀ ਜਮਾਤਾਂ ਲਈ ਸਮਾਂ-ਸਾਰਣੀ (Timetable)

7 Views
2 Min Read
2 Min Read
इस पाठ को हिंदी में सुनें

ਮਿਸ਼ਨ ਸਮਰੱਥ 4.0: ਜਮਾਤ ਤੀਜੀ ਤੋਂ ਅੱਠਵੀਂ ਲਈ ਸਮਾਂ-ਸਾਰਣੀ (Timetable)

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮਿਸ਼ਨ ਸਮਰੱਥ 4.0 ਨੂੰ ਲਾਗੂ ਕਰਨ ਲਈ ਇੱਕ ਵਿਸ਼ੇਸ਼ ਸਮਾਂ-ਸਾਰਣੀ ਜਾਰੀ ਕੀਤੀ ਗਈ ਹੈ। ਸਕੂਲ ਮੁਖੀਆਂ ਨੇ ਅਪ੍ਰੈਲ ਅਤੇ ਮਈ ਮਹੀਨੇ ਲਈ ਇਹ ਟਾਈਮ ਟੇਬਲ 01.04.2026 ਤੋਂ ਲਾਗੂ ਕਰਨਾ ਯਕੀਨੀ ਬਣਾਉਣਾ ਹੈ । ਸਭ ਤੋਂ ਅਹਿਮ ਗੱਲ ਇਹ ਹੈ ਕਿ ਮਿਸ਼ਨ ਸਮਰੱਥ ਦੌਰਾਨ (ਜੁਲਾਈ ਤੱਕ) ਤੀਜੀ ਤੋਂ ਅੱਠਵੀਂ ਜਮਾਤ ਲਈ ਇਨ੍ਹਾਂ ਵਿਸ਼ਿਆਂ ਦਾ ਰੈਗੂਲਰ ਸਿਲੇਬਸ ਨਹੀਂ ਕਰਵਾਇਆ ਜਾਵੇਗਾ ।

ਪ੍ਰਾਇਮਰੀ ਜਮਾਤਾਂ (ਤੀਜੀ ਤੋਂ ਪੰਜਵੀਂ) ਲਈ ਸਮਾਂ-ਸਾਰਣੀ

  • ਅੱਧੀ ਛੁੱਟੀ ਤੋਂ ਪਹਿਲਾਂ: ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਤਿੰਨਾਂ ਵਿਸ਼ਿਆਂ ਨੂੰ ਰੋਜ਼ਾਨਾ 1-1 ਘੰਟਾ ਦਿੱਤਾ ਜਾਵੇਗਾ ।
  • ਅੱਧੀ ਛੁੱਟੀ ਤੋਂ ਬਾਅਦ: ਤਿੰਨਾਂ ਵਿਸ਼ਿਆਂ ਲਈ ਰੋਜ਼ਾਨਾ 30-30 ਮਿੰਟ ਮਿਸ਼ਨ ਸਮਰੱਥ ਦੀਆਂ ਵਰਕਸ਼ੀਟਾਂ (Worksheets) ਦਾ ਕੰਮ ਕਰਵਾਇਆ ਜਾਵੇਗਾ ।

ਅੱਪਰ-ਪ੍ਰਾਇਮਰੀ ਜਮਾਤਾਂ (ਛੇਵੀਂ ਤੋਂ ਅੱਠਵੀਂ) ਲਈ ਸਮਾਂ-ਸਾਰਣੀ

ਅੱਧੀ ਛੁੱਟੀ ਤੋਂ ਪਹਿਲਾਂ ਦੇ ਚਾਰ ਪੀਰੀਅਡ ਮਿਸ਼ਨ ਸਮਰੱਥ ਦੀਆਂ ਗਤੀਵਿਧੀਆਂ ਲਈ ਰਾਖਵੇਂ ਹੋਣਗੇ :

  • ਪੰਜਾਬੀ ਅਤੇ ਗਣਿਤ: ਹਫ਼ਤੇ ਦੇ ਪਹਿਲੇ ਤਿੰਨ ਦਿਨ 80 ਮਿੰਟ (ਦੋ ਪੀਰੀਅਡ) ਅਤੇ ਪਿਛਲੇ ਤਿੰਨ ਦਿਨ 40 ਮਿੰਟ (ਇੱਕ ਪੀਰੀਅਡ) ਲੱਗੇਗਾ ।
  • ਅੰਗਰੇਜ਼ੀ: ਰੋਜ਼ਾਨਾ 40 ਮਿੰਟ (ਇੱਕ ਪੀਰੀਅਡ) ਲਗਾਇਆ ਜਾਵੇਗਾ ।

ਬਾਕੀ ਵਿਸ਼ਿਆਂ (ਜਿਵੇਂ ਕਿ ਕੰਪਿਊਟਰ ਸਾਇੰਸ, ਹਿੰਦੀ, ਸਰੀਰਕ ਸਿੱਖਿਆ ਆਦਿ) ਦਾ ਸਿਲੇਬਸ ਆਮ ਵਾਂਗ ਅੱਧੀ ਛੁੱਟੀ ਤੋਂ ਬਾਅਦ ਵਾਲੇ ਪੀਰੀਅਡਾਂ ਵਿੱਚ ਕਰਵਾਇਆ ਜਾਵੇਗਾ । ਮਿਸ਼ਨ ਦੀ ਸਫਲਤਾ ਲਈ ਅਧਿਆਪਕਾਂ ਦੁਆਰਾ ਰੋਜ਼ਾਨਾ ਨਿਰੰਤਰ ਜਾਂਚ ਅਤੇ 15 ਦਿਨਾਂ ਬਾਅਦ ਬੱਚਿਆਂ ਦੇ ਲੈਵਲ ਦੀ ਮੁੜ-ਜਾਂਚ ਕੀਤੀ ਜਾਣੀ ਜ਼ਰੂਰੀ ਹੈ !

Share This Article
Leave a Comment

Leave a Reply

Your email address will not be published. Required fields are marked *